========================
ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ,
ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ..
ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,
ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ ..
ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ...
==========================
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ...
ਬੋਲ ਨਾ ਹੋਵੇ ਜ਼ੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ...
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ...
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ,
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...
========================
ਅੱਖੀਆਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ,
ਦੱਸ ਕਿਵੇਂ ਨਾ ਤੇਰਾ ਦੀਦਾਰ ਕਰਦੇ,
ਤੈਨੂੰ ਰੱਬ ਨੇ ਬਨਾਇਆ ਇਨ੍ਹਾ ਸੋਹਨਾ,
ਦਸ ਕਿਵੇਂ ਨਾ ਤੈਨੁੰ ਪਿਆਰ ਕਰਦੇ..
========================
No comments:
Post a Comment