==========================
ਅਸੀਂ ਹਾਰੇ ਹੰਭੇ ਆਂ ਲੋਕ ਬਿਮਾਰ ਜਿਹੇ
ਅਸੀਂ ਅੱਜ ਵੀ ਦੀਂਹਦੇ ਆਂ ਫ਼ਸਲਾਂ ਦੀ ਮਾਰ ਜਿਹੇ
ਸਾਡੇ ਪੈਰ ਰੋੜਿਆਂ ’ਤੇ ਸਿਰੋਂ ਕਾਰਾਂ ਚੱਲਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ
ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਇ
ਸਾਨੂੰ ਭਾਅ ਬਦਾਮਾਂ ਦੇ ਵੇਚਣ ਇਹ ਛੋਲੇ ਓਇ
ਮੂੰਹੋਂ ਮਿੱਠਾ ਬੋਲਣ ਜੋ ਇਹ ਸ਼ਕਲਾਂ ਕਲ ਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ
ਇਹਨਾਂ ਹੀ ਵੰਡ ਦਿੱਤੇ ਪਾਣੀ ਪੰਜ ਦਰਿਆਵਾਂ ਦੇ
ਚੁਣ-ਚੁਣ ਮਰਵਾ ਦਿੱਤੇ ਹੀਰੇ ਪੁੱਤ ਮਾਵਾਂ ਦੇ
ਇਹੀ ਸਰਕਾਰਾਂ ਨੇ ਜੋ ਅੱਤਵਾਦ ਘੱਲਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ....
=========================