Saturday, June 12, 2010

** ਰੱਬ ਤੋਂ ਪਹਿਲਾਂ ਚੇਤੇ ਆਉਂਦੇ **

=======================
ਜਦ ਬੱਚਿਆਂ ਦੇ ਹਥਾਂ ਚੋਂ ਰੋਟੀ ਕਾਂ ਖੋਵਣ...

ਮਮਤਾ ਵਾਲੇ ਬੂਹੇ ਮਾਸੀਆਂ-ਚਾਚੀਆਂ ਜਦ ਢੋਵਣ...
ਜਦੋਂ ਪਿਆਰ ਦੀ ਥਾਂ "ਮਤਰੇ-ਈਆਂ" ਗਾਲਾਂ ਵਾਹੁੰਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਮਾਂਵਾਂ ਚੇਤੇ ਆਉਂਦੀਆਂ ਨੇਂ....||

ਜਦ ਵਿੱਚ ਪ੍ਰਦੇਸਾਂ ਰਖੜੀਓਂ ਸੁੰਨਾਂ ਗੁੱਟ ਹੋਵੇ...
ਫ਼ਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾਂ ਚੁੱਪ ਹੋਵੇ...
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇਂ....||

ਜਦ ਕੋਈ ਕੱਲਮ-ਕੱਲਾ ਛਵੀਆਂ ਦੇ ਵਿੱਚ ਘਿਰ ਜਾਵੇ...
ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂੰ ਫ਼ਿਰ ਜਾਵੇ...
ਜਦੋਂ ਯਾਰ-ਗੱਦਾਰ ਕੋਈ ਪੁਠੇ ਚੰਦ ਚੜਾਉਂਦੇ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇਂ....||

ਜਦ ਕੋਈ ਵਿੱਚ ਪ੍ਰਦੇਸ ਦੇ ਮੋਢਾ ਥਪ-ਥਪਾ ਦੇਵੇ...
ਜਾਂ ਕੋਈ ਸਿਆਣਾ-ਬੰਦਾ ਪੁੱਤਰ ਆਖ ਬੁਲਾ ਦੇਵੇ...
ਜਦੋਂ ਹਿੱਕ ਨਾਲ ਲਾ ਬਜੁਰਗ ਕੋਈ ਪਿਆਰ ਜਤਾਉਂਦਾ ਏ...
ਫ਼ਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ...
==========================